North India Times
North India Breaking political, entertainment and general news

ਸ਼੍ਰੋਮਣੀ ਅਕਾਲੀ ਦਲ ਦਾ ਸਿੱਧੂ ਨੂੰ ਸਵਾਲ !

193

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 212

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 213
  • ਸ਼੍ਰੋਮਣੀ ਅਕਾਲੀ ਦਲ ਦਾ ਸਿੱਧੂ ਨੂੰ ਸਵਾਲ
  • ਗੁਰਮੀਤ ਰਾਮ ਰਹੀਮ ਅੱਗੇ ਸੀਸ ਨਿਵਾਉਂਦੇ ਦੀ ਤਸਵੀਰ ਅਸਲੀ ਹੈ?
  • ਸੁਖਜਿੰਦਰ ਰੰਧਾਵਾ, ਦਾਦੂਦਾਲ ਤੇ ਜੁੰਡਲੀ ਇਸ ਮਾਮਲੇ ‘ਤੇ ਚੁੱਪ ਕਿਉਂ : ਸਿਰਸਾ

    sidhu-bows-down-before-rapist-dera-chief ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਉਸ ਤਸਵੀਰ ਦੀ ਅਸਲੀਅਤ ਤੋਂ ਜਾਣੂ ਕਰਵਾਉਦ ਜਿਸ ਵਿਚ ਉਹ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅੱਗੇ ਸੀਸ ਝੁਕਾਉਂਦੇ ਨਜ਼ਰ ਆ ਰਹੇ ਹਨ।

    ਇਥੇ ਜਾਰੀ ਕੀਤੇ ਇਕ ਸਖ਼ਦ ਸ਼ਬਦਾਂ ਵਾਲੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ ਨੇ ਸ੍ਰੀ ਸਿੱਧੂ ਦੀ ਅਸਲੀਅਤ ਬੇਨਕਾਬ ਕਰ ਦਿੱਤੀ ਹੈ ਜੋ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਹਨ। ਉਹਨਾਂ ਕਿਹਾ ਕਿ ਸਿੱਧੂ ਦੀ ਅਸਲੀਅਤ ਇਹ ਹੈ ਕਿ ਉਹ ਇਕ ਮੰਤਰੀ ਵਜੋਂ ਵੀ ਫੇਲ ਹਨ, ਲੋਕਾਂ ਦੇ ਪ੍ਰਤੀਨਿਧ ਵਜੋਂ ਵੀ ਫੇਲ ਹਨ ਅਤੇ ਸਭ ਤੋਂ ਉਪਰ ਦੇਸ਼ ਦੇ ਇਕ ਨਾਗਰਿਕ ਵਜੋਂ ਵੀ ਫੇਲ ਹਨ ਅਤੇ ਸਾਡੇ ਦੁਸ਼ਮਣ ਮੁਲਕ ਦੇ ਬੁਲਾਰੇ ਵਜੋਂ ਕੰਮ ਕਰ ਰਹੇ ਹਨ।

    ਇਕ ਹੋਰ ਕੈਬਨਿਟ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਜਿਹਨਾਂ ਨੇ ਡੇਰਿਆਂ ਦੇ ਮਾਮਲੇ ਵਿਚ ਕਾਂਗਰਸ ਦੀ ਭੂਮਿਕਾ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ, ‘ਤੇ ਵਰਦਿਆਂ ਸ੍ਰੀ ਸਿਰਸਾ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਉਹ ਸਿੱਧੂ ਵੱਲੋਂ ਡੇਰਾ ਸਿਰਸਾ ਮੁਖੀ ਸਾਹਮਣੇ ਸੀਸ ਝੁਕਾਉਂਦੇ ਦੀ ਤਸਵੀਰ ‘ਤੇ ਕਿਉਂ ਚੁੱਪ ਹਨ ? ਉਹਨਾਂ ਕਿਹਾ ਕਿ ਸਿੱਧੂ ਨੇ ਹੀ ਸੁਖਜਿੰਦਰ ਰੰਧਾਵਾ ਨੂੰ ਆਖਿਆ ਸੀ ਕਿ ਉਹ ਅੱਗੇ ਵਧਣ ਤੇ ਐਸ ਜੀ ਪੀ ਸੀ ‘ਤੇ ਕਬਜ਼ਾ ਕਰਨ ਤਾਂ ਉਹ ਉਹਨਾਂ ਦੇ ਨਾਲ ਹਨ। ਉਹਨਾਂ ਕਿਹਾ ਕਿ ਕੀ ਹੁਣ ਸ੍ਰੀ ਰੰਧਾਵਾ ਸ੍ਰੀ ਸਿੱਧੂ ਨੂੰ ਸਵਾਲ ਕਰਨਗੇ ਕਿ ਉਹ ਕਿਸ ਪਾਸੇ ਹਨ, ਸਿੱਖਾਂ ਨਾਲ ਡੇਰੇ ਨਾਲ ?

    ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ  ਨੇ  ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਤੇ ਬਰਗਾੜੀ ਵਿਚ ਉਹਨਾਂ ਦੇ ਨਾਲ ਬੈਠੀ ਜੁੰਡਲੀ ‘ਤੇ ਵੀ ਜ਼ੋਰਦਾਰ ਹਮਲਾ ਕੀਤਾ ਤੇ ਸਵਾਲ ਕੀਤਾ ਕਿ ਉਹ ਸ੍ਰੀ ਸਿੱਧੂ ਦੀ ਅਸਲੀਅਤ ‘ਤੇ ਹੁਣ ਚੁੱਪ ਕਿਉਂ ਹਨ ? ਉਹਨਾਂ ਕਿਹਾ ਕਿ ਸਿੱਧੂ ਨੇ ਖੁਦ ਬਰਗਾੜੀ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਉਹ ਪੰਥ ਦੇ ਨਾਲ ਹਨ। ਉਹਨਾਂ ਕਿਹਾ ਕਿ ਕੀ ਹੁਣ ਬਰਗਾੜੀ ਵਿਖੇ ਬੈਠੇ ਆਗੂ ਹੁਣ ਸਿੱਧੂ ਨੂੰ ਉਹਨਾਂ ਦੇ ਡੇਰੇ ਨਾਲ ਸੰਬੰਧਾਂ ਦੀ ਅਸਲੀਅਤ ਬਾਰੇ ਸਵਾਲ ਕਰਨਗੇ।  ਕੀ ਸਿੱਧੂ ਹੁਣ ਉਹਨਾਂ ਦੇ ਨਾਲ ਹੈ ਜਾਂ ਡੇਰੇ ਨਾਲ ?

    ਉਹਨਾਂ ਕਿਹਾ ਕਿ ਕਾਂਗਰਸ ਦੀਆਂ ਇਹਨਾਂ ਕਠਪੁਤਲੀਆਂ ਦੀ ਅਸਲੀਅਤ ਇਹ ਹੈ ਕਿ  ਜਦੋਂ ਵੀ ਕਾਂਗਰਸ ਲੀਡਰਸ਼ਿਪ ਦੀ ਅਸਲੀਅਤ ਦਾ ਪਰਦਾਫਾਸ਼ ਕਰਦੀ ਕੋਈ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਕਦੇ ਆਪਣੇ ਮੂੰਹ ਨਹੀਂ ਖੋਲਦੇ। ਉਹਨਾਂ ਕਿਹਾ ਕਿ ਇਹਨਾਂ ਸਮਾਜ ਵਿਰੋਧੀ ਤੇ ਰਾਸ਼ਟਰ ਵਿਰੋਧੀ ਤੱਤਾਂ ਦੀ ਅਸਲੀਅਤ ਪਹਿਲਾਂ ਹੀ ਬੇਨਕਾਬ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਦੀ ਸਿੱਧੂ ਦੀ ਅਸਲੀਅਤ ‘ਤੇ ਚੁੱਪੀ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਉਦੋਂ ਹੀ ਬੋਲਦੇ ਹਨ ਜਦੋਂ ਕਾਂਗਰਸ ਹਾਈ ਕਮਾਂਡ ਤੋਂ ਹਰੀ ਝੰਡੀ ਮਿਲਦੀ ਹੈ। ਉਹਨਾਂ ਕਿਹਾ ਕਿ ਇਸ ਰਵੱਈਏ ਨੇ ਇਹ ਜੱਗ ਜਾਹਰ ਕਰ ਦਿੱਤਾ ਹੈ ਕਿ ਇਹ ਕਾਂਗਰਸੀ ਜਥੇਦਾਰ ਹਨ ਨਾ ਕਿ ਪੰਥਕ ਜਿਸ ਤਰ ਕਿ ਇਹ ਦਾਅਵਾ ਕਰਦੇ ਹਨ।

    ਸ੍ਰੀ ਸਿਰਸਾ ਨੇ ਇਹ ਵੀ ਆਖਿਆ ਕਿ ਸਮੁੱਚੀ ਕਾਂਗਰਸ ਲੀਡਰਸ਼ਿਪ ਦੀ ਇਸ ‘ਤੇ ਚੁੱਪੀ ਨੇ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਕਿਸੇ ਹੋਰ ਗੱਲ ਨਾਲੋਂ ਆਪਣੇ ਨਿੱਜੀ ਹਿੱਤ ਜਿਆਦਾ ਪਿਆਰੇ ਹਨ।

You might also like

Comments are closed.