North India Times
Hpgovt campaign

ਅਮਰੀਕਾ ਨੇ ਸਿਖਣ ਬਾਰੇ ਜਾਣਕਾਰੀ ਦੇਣ ਲਾਇ ਕਮੇਟੀ ਬਣਾਈ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਸਰਕਾਰ ਵੱਲੋਂ 15 ਮੈਂਬਰੀ ਕਮੇਟੀ ਗਠਿਤ ਕਰਨ ਦਾ ਸਵਾਗਤ

  • ਅਮਰੀਕਾ ਬੀਚ ਸਿਖ ਵਿੜੋਦੀ ਤਟਵਾ ਨੂ ਰੋਕਣ ਲਾਇ ਨਵਾ ਉਪਰਾਲਾ  |ਅਮਰੀਕਾ ਨੇ ਸਿਖਣ ਬਾਰੇ ਜਾਣਕਾਰੀ ਦੇਣ ਲਾਇ ਕਮੇਟੀ ਬਣਾਈ
  • ਸਿਰਸਾ ਨੇ ਭਾਰਤੀ ਸਫਾਰਤਖਾਨਿਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾਗਰੂਕਤਾ ਮੁਹਿੰਮ ਵਿੱਢਣ ਦੀ ਹਦਾਇਤ ਦੇਣ ਵਾਸਤੇ ਸੁਸ਼ਮਾਸਵਰਾਜ ਨੂੰ ਕੀਤੀ ਅਪੀਲ
  • ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਸਰਕਾਰ ਵੱਲੋਂ 15 ਮੈਂਬਰੀ ਕਮੇਟੀ ਗਠਿਤ ਕਰਨ ਦਾ ਸਵਾਗਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਬਾਰੇ ਜਾਗਰੂਕਤਾਫੈਲਾਉਣ ਲਈ 15 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲਕੀਤੀ ਹੈ ਕਿ ਉਹ ਵੱਖ ਵੱਖ ਮੁਲਕਾਂ ਵਿਚ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਬਾਰੇਜਾਗਰੂਕਤਾ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਜਾਰੀ ਕਰਨ।
ਇਕੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ  ਦਿੱਲੀਗੁਰਦੁਆਰਾ ਕਮੇਟੀ ਲੰਬੇ ਸਮੇਂ ਤੋਂ ਇਹ ਮਾਮਲਾ ਉਠਾਉਂਦੀ ਆ ਰਹੀ ਹੈ ਤੇ ਇਸ ਵੱਲੋਂ ਵਿਸ਼ਵ ਭਰ ਵਿਚ ਕਈ ਅਪੀਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨਕਿ ਅਸਲ ਮਸਲਾ ਸਿੱਖ ਧਰਮ, ਇਸਦੇ ਸਿਧਾਂਤਾਂ ਤੇ ਧਾਰਮਿਕ ਕੱਕਾਰਾਂ ਦੀ ਜਾਣਕਾਰੀ ਦਾ ਹੈ ਜਿਸ ਲਈ ਜਾਗਰੂਕਤਾ ਫੈਲਾਏ ਜਾਣ ਦੀ ਜ਼ਰੂਰਤਰ ਹੈ।

ਉਹਨਾਂ ਕਿਹਾ ਕਿ 15 ਮੈਂਬਰੀ ਕਮੇਟੀ ਦਾ ਗਠਨ ਅਮਰੀਕਾ ਵਿਚ ਰਹਿੰਦੇ ਲੋਕਾਂ ਨੂੰ ਸਿੱਖ ਧਰਮ ਦੇ ਕੱਕਾਰਾਂ ਤੇ ਹੋਰ ਅਹਿਮ ਜਾਣਕਾਰੀ ਦੇਣ ਦੇ ਦਿਸ਼ਾਵਿਚ ਬਹੁਤ ਸਹਾਈ ਹੋਵੇਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਸ ਕਮੇਟੀ ਵਿਚ 15 ਸਿੱਖ ਸ਼ਖਸੀਅਤਾਂ ਨੂੰ ਸ਼ਾਮਲ ਕਰਨਾ ਇਸ ਕੰਮਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਵਿਚ ਹੋਈ ਸਹਾਈ ਹੋਵੇਗਾ।

ਉਹਨਾਂ ਕਿਹਾ ਕਿ  ਟੀ ਐਸ ਏ ਸਟੇਟ ਪੈਟਰੋਲ ਤੇ ਸੁਰੱਖਿਆ ਮਾਮਲਿਆਂ ਨਾਲ ਜੁੜੇਅਫਸਰਾਂ ਤੇ ਅਧਿਕਾਰੀਆਂ ਨੂੰ ਸਿਖਲਾਈ ਦੇਣਾ ਬਹੁਤ ਲਾਹੇਵੰਦ ਹੋਵੇਗਾ ਜਿਸ ਨਾਲ ਸਿੱਖਾਂ ਦੀ ਸ਼ਨਾਖਤ ਸਹੀ ਤਰੀਕੇ ਹੋ ਸਕੇਗੀ ਤੇ ਗਲਤ ਸ਼ਨਾਖ਼ਤ ਦਾਮਸਲਾ ਖਤਮ ਹੋ ਸਕੇਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਸਿੱਖਾਂ ਤੇ ਸਿੱਖ ਧਰਮ  ਬਾਰੇ ਜਾਣਕਾਰੀ ਦਾ ਪਸਾਰ ਕਰਨ ਲਈ ਜਾਗਰੂਕਤਾ ਮੁਹਿੰਮ ਬਾਰੇ ਪਹਿਲਾਂ ਵੀ ਵਿਦੇਸ਼ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਹੈ ਤੇ ਹੁਣ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਖ ਵੱਖ ਮੁਲਕਾਂ ਵਿਚ ਸਥਿਤ ਭਾਰਤੀਸਫਾਰਤਖਾਨਿਆਂ ਨੂੰ ਹਦਾਇਤ ਜਾਰੀ ਕਰਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਮਾਮਲੇ ‘ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।

ਉਹਨਾਂ ਕਿਹਾ ਕਿ ਸ੍ਰੀਮਤੀ ਸਵਰਾਜ ਪਹਿਲਾਂ ਹੀ ਘੋਸ਼ਤ ਕਰ ਚੁੱਕੇ ਹਨ ਕਿ ਭਾਰਤੀ ਸਫਾਰਤਖਾਨਿਆਂ ਰਾਹੀਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਰੇਵਿਸ਼ਵ ਵਿਚ ਮਨਾਇਆ ਜਾਵੇਗਾ।

ਉਹਨਾਂ ਕਿਹਾ ਕਿ ਇਸ ਮੌਕੇ ਪੰਜ ਕੱਕਾਰਾਂ ਤੇ ਦਸਤਾਰ ਬਾਰੇ ਜਾਗਰੂਕਤਾ ਮੁਹਿੰਮ ਰਾਹੀਂ ਸਥਾਨਕ ਲੋਕਾਂ ਨੂੰ ਸਿੱਖ ਧਰਮਦੀ ਜਾਣਕਾਰੀ ਦੇਣ ਨਾਲ ਗਲਤ ਸ਼ਨਾਖਤ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ

Comments are closed.