North India Times
North India Breaking political, entertainment and general news

ਪੰਜਾਬ ਵਿੱਚ ਔਕਸੀਟੌਕਸਿਨ ਦੀ ਵਿਕਰੀ ਨੂੰ ਨਿਯਮਿਤ ਕੀਤਾ ਜਾਵੇਗਾ

309

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 212

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 213
  • ਪੰਜਾਬ ਵਿੱਚ ਔਕਸੀਟੌਕਸਿਨ ਦੀ ਵਿਕਰੀ ਨੂੰ ਨਿਯਮਿਤ ਕੀਤਾ ਜਾਵੇਗਾ
  • ਵਿਕਰੀ ਅਤੇ ਖਰੀਦ ਲਈ ਸਖ਼ਤ ਨਿਯਮ
  • ਖਰੀਦਦਾਰਾਂ, ਵਿਕਰੇਤਾਂ ਅਤੇ ਡਾਕਟਰਾਂ ‘ਤੇ ਰੱਖੀ ਜਾ ਰਹੀ ਹੈ ਮੁਕੰਮਲ ਨਿਗਰਾਨੀ

oxytocinਔਕਸੀਟੌਕਸਿਨ ਦੀ ਦੁਰਵਰਤੋਂ ‘ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਪੰਜਾਬ ਵਿੱਚ ਔਕਸੀਟੌਕਸਿਨ ਦੀ ਵਿਕਰੀ ਨੂੰ ਨਿਯਮਿਤ ਕਰਨ ਲਈ ਸਖ਼ਤ ਕਦਮ ਉਠਾਏ ਹਨ। ਉਕਤ ਪ੍ਰਗਟਾਵਾ ਫੂਡ ਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜ਼ਰੀਏ ਇਹ ਲਾਜ਼ਮੀ ਕੀਤਾ ਹੈ ਕਿ ਡਰੱਗਜ਼ ਅਤੇ ਕਾਸਮੈਟਿਕਜ਼ ਰੂਲਜ਼ 1945 ਤਹਿਤ ਲਾਇਸੰਸ ਪ੍ਰਾਪਤ ਜਨਤਕ ਖੇਤਰ ਦੇ ਅਦਾਰਿਆਂ ਦੁਆਰਾ ਹੀ ਔਕਸੀਟੌਕਸਿਨ ਫਾਰਮੂਲੇ ਬਣਾਏ ਜਾਣਗੇ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਕਰਨਾਟਕਾ ਐਂਟੀਬਾਇਓਟਿਕਜ਼ ਅਤੇ ਫਾਰਮਾਸਿਊਟੀਕਲਜ਼ ਲਿਮਟਿਡ ਨੂੰ ਔਕਸੀਟੌਕਸਿਨ ਦਵਾਈ ਦੇ ਨਿਰਮਾਣ ਲਈ ਇੱਕ ਜਨਤਕ ਖੇਤਰ ਦੀ ਕੰਪਨੀ ਵਜੋਂ ਨੋਟੀਫਾਈ ਕੀਤਾ ਹੈ। ਅੱਗੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡਰੱਗਜ਼ ਅਤੇ ਕਾਸਮੈਟਿਕ ਰੂਲਜ਼, 1945 ਵਿੱਚ ਐਚ ਸਾਰਣੀ ਵਿੱਚ ਸੂਚਿਤ ਔਕਸੀਟੌਕਸਿਨ ਡਰੱਗ ਨੂੰ ਸਮਾਨ ਨਿਯਮਾਂ ਹੇਠ ਸਡਿਊਲ ਐਚ 1 ਵਿੱਚ ਸ਼ਿਫਟ ਕਰਦਿਆਂ ਸੂਚਿਤ ਕੀਤਾ ਹੈ ਕਿ ਡਾਕਟਰ ਦੁਆਰਾ ਲਿਖੀ ਪਰਚੀ ਦੇ ਅਧਾਰ ‘ਤੇ ਹੀ ਔਕਸੀਟੌਕਸਿਨ ਡਰੱਗ ਅਧਿਕਾਰਤ ਕੈਮਿਸਟਾਂ ਅਤੇ ਸਿਹਤ ਸੰਸਥਾਵਾਂ ਦੁਆਰਾ ਵੇਚੀ/ਵਿਤਰਣ ਕੀਤੀ ਜਾ ਸਕਦੀ ਹੈ ਅਤੇ ਸਡਿਊਲ ਐਚ 1 ਡਰੱਗਜ਼ ਦੇ ਸਬੰਧ ਵਿੱਚ ਰੋਜ਼ਾਨਾ ਸਟਾਕ ਰਜਿਸਟਰ ਮੇਨਟੇਂਨ ਕੀਤਾ ਜਾਵੇਗਾ।
ਕਿਉਂਕਿ ਔਕਸੀਟੌਕਸਿਨ ਵਿੱਚ ਵਧੇਰੇ ਦੁਰਵਰਤੋਂ ਦੀ ਸਮਰੱਥਾ ਹੋਣ ਕਾਰਨ ਇਹ ਜਾਨਵਰਾਂ ਅਤੇ ਮਨੁੱਖਾਂ ਲਈ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਲਈ ਡਰੱਗ ਪ੍ਰਸ਼ਾਸਨ ਪੰਜਾਬ ਕੇ.ਏ.ਪੀ.ਐਲ. ਨਾਲ ਸਿੱਧੇ ਸੰਪਰਕ ਰਾਹੀਂ ਪੰਜਾਬ ਵਿੱਚ ਇਸ ਡਰੱਗ ਦੀ ਖਰੀਦ ‘ਤੇ ਨਜ਼ਰ ਰੱਖੇਗਾ। ਇਸਦੇ ਨਾਲ ਹੀ ਸੂਬੇ ਵਿੱਚ ਇਸਦੇ ਵਿਤਰਣ ਦੀ ਜਾਂਚ ਕੀਤੀ ਜਾਵੇਗੀ ਅਤੇ ਰਿਟੇਲ ਵਿਕਰੀ ਸਖ਼ਤ ਨਿਗਰਾਨੀ ਹੇਠ ਰਹੇਗੀ। ਸ੍ਰੀ ਪੰਨੂ ਨੇ ਕਿਹਾ ਕਿ ਔਕਸੀਟੌਕਸਿਨ ਦੀ ਵਿਕਰੀ ਉੱਚਿਤ ਖਰੀਦ ਦਸਤਾਵੇਜ਼ ਰੱਖਣ ਵਾਲੇ ਕੈਮਿਸਟਾਂ ਦੁਆਰਾ ਹੀ ਕੀਤੀ ਜਾਵੇਗੀ ਅਤੇ ਉਹ ਸਿਰਫ਼ ਡਾਕਟਰ/ਪਸ਼ੂਆਂ ਦੇ ਡਾਕਟਰ ਦੀ ਪਰਚੀ ‘ਤੇ ਹੀ ਇਸਦੀ ਵਿਕਰੀ ਕਰ ਸਕਣਗੇ। ਉਕਤ ਡਰੱਗ ਦੀ ਵਿਕਰੀ ਸਮੇਂ ਕੈਮਿਸਟ ਡਾਕਟਰ ਦੀ ਪਰਚੀ ਦਾ ਰਿਕਾਰਡ ਰੱਖਣ ਦੇ ਨਾਲ ਨਾਲ ਖਰੀਦਦਾਰ ਦੇ ਪਛਾਣ ਪੱਤਰ ਦਾ ਵੇਰਵਾ ਵੀ ਰੱਖਣਗੇ ਅਤੇ ਰੋਜ਼ਾਨਾ ਸਟਾਕ ਰਜਿਸਟਰ ਵਿੱਚ ਸਡਿਊਲ ਐਚ 1 ਡਰੱਗਜ਼ ਦਾ ਵੇਰਵਾ ਵੀ ਦਰਜ ਕਰਨਗੇ। ਕਮਿਸ਼ਨਰੇਟ ਖਰੀਦਦਾਰ/ਵਿਕਰੇਤਾ ਅਤੇ ਦਵਾਈ ਲਿਖਣ ਵਾਲੇ ਸਬੰਧਤ ਡਾਕਟਰ ਦਾ ਮੁਕੰਮਲ ਰਿਕਾਰਡ ਰੱਖਣਗੇ।
ਸਬੰਧਤ ਧਿਰਾਂ ਨੂੰ ਕਾਨੂੰਨ ਅਨੁਸਾਰ ਚੱਲਣ ਲਈ ਪ੍ਰੇਰਿਤ ਕਰਦਿਆਂ ਸ੍ਰੀ ਪੰਨੂੰ ਨੇ ਕਿਹਾ ਕਿ ਡਰੱਗਜ਼ ਅਤੇ ਕਾਸਮੈਟਿਕ ਐਕਟ, 1940 ਦੀਆਂ ਧਾਰਾਵਾਂ ਅਨੁਸਾਰ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

You might also like

Comments are closed.