North India Times
Hpgovt campaign

ਬਾਦਲਾਂ ਦੇ ‘ਲਿਫ਼ਾਫ਼ਾ ਕਲਚਰ’ ਨੇ ਸ਼ਾਨਾਮੱਤੀ ਸੰਸਥਾਵਾਂ ਨੂੰ ਲਗਾਈ ਭਾਰੀ ਢਾਅ

‘ਆਪ’ ਦਾ ਦੋਸ਼ : ਘੋਰ ਗ਼ਲਤੀਆਂ ਦੇ ਬਾਵਜੂਦ ਬਾਦਲਾਂ ਨੇ ਨਹੀਂ ਕੀਤਾ ਪਸ਼ਚਾਤਾਪ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਦੀ ਨਿਯੁਕਤੀ ਪ੍ਰਕਿਰਿਆ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਘੋਰ ਗ਼ਲਤੀਆਂ ਅਤੇ ਅਥਾਹ ਭੁੱਲਾਂ ਦੇ ਬਾਵਜੂਦ ਨਾ ਕੋਈ ਪਸ਼ਚਾਤਾਪ ਕੀਤਾ ਹੈ ਅਤੇ ਨਾ ਹੀ ਕੋਈ ਸਬਕ ਸਿੱਖਿਆ ਹੈ।


 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਦੀ ਨਿਯੁਕਤੀ ਪ੍ਰਕਿਰਿਆ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਘੋਰ ਗ਼ਲਤੀਆਂ ਅਤੇ ਅਥਾਹ ਭੁੱਲਾਂ ਦੇ ਬਾਵਜੂਦ ਨਾ ਕੋਈ ਪਸ਼ਚਾਤਾਪ ਕੀਤਾ ਹੈ ਅਤੇ ਨਾ ਹੀ ਕੋਈ ਸਬਕ ਸਿੱਖਿਆ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਚੀਫ ਸਪੋਕਸਪਰਸਨ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਇੱਕ ਨਿਰੋਲ ਧਰਮ ਨਿਰਪੱਖ ਪਾਰਟੀ ਹੈ, ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇੱਕ ਪਰਿਵਾਰ ਜਾਂ ਪਰਿਵਾਰਕ ਦਲ ਦੀ ਨਿੱਜੀ ਜਾਗੀਰ ਨਹੀਂ, ਜਿਸ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਬਾਦਲ ਪਰਿਵਾਰ ਦੀ ਜੇਬ ‘ਚੋਂ ਨਿਕਲਿਆਂ ਲਿਫ਼ਾਫ਼ਾ ਤਹਿ ਕਰੇ, ਕਿਉਂਕਿ ਐਸਜੀਪੀਸੀ ਇੱਕ ਸ਼ਾਨਾਮੱਤੀ ਇਤਿਹਾਸ ਵਾਲੀ ਲੋਕਤੰਤਰਿਕ ਸੰਸਥਾ ਹੈ, ਜਿਸ ਉੱਪਰ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਦੇ ਨਾਲ-ਨਾਲ ਮਾਨਵਤਾ ਦੇ ਭਲੇ ਅਤੇ ਸਿੱਖਿਆ ਦੇ ਪ੍ਰਸਾਰ ਦੀ ਵੀ ਵੱਡੀ ਜ਼ਿੰਮੇਵਾਰੀ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਡੂੰਘੇ ਅਫ਼ਸੋਸ ਅਤੇ ਚਿੰਤਾ ਦੀ ਗੱਲ ਹੈ ਕਿ ਪਿਛਲੇ 2 ਦਹਾਕਿਆਂ ਤੋਂ ਅਕਾਲੀ ਦਲ (ਬਾਦਲ) ਖ਼ਾਸ ਕਰ ਕੇ ਬਾਦਲ ਪਰਿਵਾਰ ਨੇ ਜਿਸ ਤਰਾਂ ਸਰਕਾਰ ‘ਚ ਰਹਿੰਦਿਆਂ ਸਾਰੀਆਂ ਸਰਕਾਰੀ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਬਰਬਾਦ ਕਰ ਦਿੱਤੀਆਂ ਉਸੇ ਤਰਾਂ ਸ਼੍ਰੋਮਣੀ ਕਮੇਟੀ ਵਰਗੀ ਮਹਾਨ ਲੋਕਤਾਂਤਰਿਕ ਸੰਸਥਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਸ ਟੱਬਰ ਦੇ ਮਨਮੁੱਖੀ ਅਤੇ ਆਪਹੁਦਰੇ ‘ਲਿਫ਼ਾਫ਼ਾ ਕਲਚਰ’ ਨੇ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਸਿੱਖ ਕੌਮ ਦੀ ਸਰਬਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਅਤੇ ਮਰਿਆਦਾ ਨੂੰ ਵੀ ਰੱਜ ਕੇ ਢਾਅ ਲਾਈ ਅਤੇ ਅੱਜ ਵੀ ਲੱਗਾ ਰਹੇ ਹਨ।

‘ਆਪ’ ਆਗੂ ਨੇ ਕਿਹਾ ਕਿ ਜੋ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੋਵੇ, ਉਸ ਪਰਿਵਾਰ ਨੂੰ ਪੰਥ ਅਤੇ ਪੰਜਾਬ ਦੇ ਮਹਾਨ ਸੰਸਥਾ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ‘ਅੰਨੇ ਅਧਿਕਾਰ’ ਸੌਂਪਣਾ ਮੰਦਭਾਗਾ ਵਰਤਾਰਾ ਹੈ ਅਤੇ ਇਸ ਪ੍ਰਥਾ ਦਾ ਅੰਤ ਹੋਣਾ ਚਾਹੀਦਾ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਪਿਛਲੀਆਂ ਗ਼ਲਤੀਆਂ ਅਤੇ ਭੁੱਲਾਂ ਦਾ ਪਸ਼ਚਾਤਾਪ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਐਸਜੀਪੀਸੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਤੋਂ ਖ਼ੁਦ ਨੂੰ ਦੂਰ ਰੱਖਦੇ।

Comments are closed.