North India Times
North India Breaking political, entertainment and general news

ਸੰਗਰੂਰ ਜਿਲਾ ਕਾਂਗਰਸ ਪ੍ਰਧਾਨ ਵੱਲੋਂ ‘ਆਪ’ ਦੇ ਦਲਿਤ ਉਮੀਦਵਾਰ ਤੇ ਹਮਲਾ

197

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 212

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 213
  • ਸੰਗਰੂਰ ਜਿਲਾ ਕਾਂਗਰਸ ਪ੍ਰਧਾਨ ਵੱਲੋਂ ‘ਆਪ’ ਦੇ ਦਲਿਤ ਉਮੀਦਵਾਰ ਤੇ ਹਮਲਾ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੁਨਾਮ ਹਲਕੇ ਦੇ ਸੰਮਤੀ ਜੋਨ ਝਾੜੋ ਤੋਂ ‘ਆਪ’ ਦੇ ਦਲਿਤ ਉਮੀਦਵਾਰ ਜਗਸੀਰ ਸਿੰਘ ‘ਤੇ ਗਲੀਆਂ ਚਲਾਉਣ ਅਤੇ ਜਾਤੀਸੂਚਕ ਵਰਤਣ ਵਾਲੇ ਜਿਲਾ ਕਾਂਗਰਸ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨੂੰ ਆਉਂਦੀ 24 ਸਤੰਬਰ ਤੱਕ ਮੰਗਲਵਾਰ 25 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰੇਗੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਫਦ ਨੇ ਪਹਿਲਾਂ ਅਨੁਸੂਚਿਤ ਜਾਤੀ ਅਤੇ ਜਨਜਾਤੀ ਕਮਿਸ਼ਨ ਨੂੰ ਰਜਿੰਦਰ ਸਿੰਘ ਰਾਜਾ ਵਿਰੁੱਧ ਐਸ.ਸੀ-ਐਸ.ਟੀ  ਐਕਟ ਤਹਿਤ ਕਾਰਵਾਈ ਕਰਨ ਲਈ ਸ਼ਿਕਾਇਤ ਕੀਤੀ।

ਉਸ ਉਪਰੰਤ ਇਹ ਵਫਦ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੋੜਾ ਨੂੰ ਮਿਲਿਆ। ਵਫਦ ‘ਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੜਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ, ਮਹਿਲਾ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸਦੋਆ, ਸੂਬਾ ਸਕੱਤਰ ਜਗਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਅਤੇ ਸੂਬਾ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਸਟੇਟ ਮੀਡੀਆ ਇੰਚਾਰਜ ਮਨਜੀਤ ਸਿੱਧੂ ਅਤੇ ਪਾਰਟੀ ਦੇ ਜੁਝਾਰੂ ਦਲਿਤ ਆਗੂ ਅਤੇ ਸੰਮਤੀ ਉਮੀਦਵਾਰ ਜਗਸੀਰ ਸਿੰਘ ਖੁਦ ਸ਼ਾਮਲ ਸਨ।
‘ਆਪ’ ਵਫਦ ਨੇ ਡੀਜੀਪੀ ਅਰੋੜਾ ਨੂੰ ਮੰਗ ਪੱਤਰ ਰਾਹੀਂ ਦੱਸਿਆ ਕਿ ਚੋਣਾਂ ਵਾਲੇ ਦਿਨ ਰਜਿੰਦਰ ਸਿੰਘ ਰਾਜਾ ਨੇ ਆਪਣੇ 20-25 ਸਾਥੀਆਂ ਨਾਲ ਬੂਥ ਨੰਬਰ 83 ‘ਤੇ ਧਾਵਾ ਬਲਿਆ ਅਤੇ ਕਬਜਾ ਕਰ ਲਿਆ। ਬੈਲਟ ਬੌਕਸ ਕਬਜੇ ‘ਚ ਲੈ ਕੇ ਭਜੱਣ ਦੀ ਕੋਸ਼ਿਸ਼ ਕੀਤੀ।

ਜਗਸੀਰ ਸਿੰਘ ਜੋ ਕਿ 100 ਫੀਸਦੀ ਅੰਗਹੀਣ ਵੀ ਹੈ ਉਸਨੂੰ ਜਾਤੀਸੂਚਕ ਸ਼ਬਦ ਵਰਤਦੇ ਹੋਏ ਗਾਲਾਂ ਕੱਢੀਆਂ ਅਤੇ ਲੱਤਾ ਮਾਰੀਆਂ। ਜਗਸੀਰ ਸਿੰਘ ਵੱਲੋਂ ਗਿੜਗਿੜਾਉਂਦੇ ਹੋਏ ਜਦੋਂ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਜਿੰਦਰ ਸਿੰਘ ਰਾਜਾ ਨੇ ਪਿਸਤੌਲ ਨਾਲ ਉਸ ‘ਤੇ ਹਮਲਾ ਕੀਤਾ।

5 ਫਾਇਰ ਕੀਤੇ ਗਏ। 2 ਚੱਲੇ ਕਾਰਤੂਸ ਸੰਬੰਧਿਤ ਡੀਐਸਪੀ ਨੂੰ ਸੌਂਪ ਦਿੱਤੇ ਗਏ। ਜਿਸ ਤਹਿਤ ਰਾਜਾ ਵਿਰੁੱਧ ਚੀਮਾ ਮੰਡੀ ਥਾਣੇ ‘ਚ 301,336,148,149,134 ਆਈਪੀਸੀ ਦੀ ਪੀਪਲਜ਼ ਐਕਟ ਅਧੀਨ ਮਾਮਲਾ ਦਰਜ ਤਾਂ ਕੀਤੀ ਗਿਆ ਪਰ ਉਸਨੂੰ ਗਿਰਫਤਾਰ ਨਹੀਂ ਕੀਤਾ ਗਿਆ।

ਜਦਕਿ ਉਹ ਮਾਮਲਾ ਦਰਜ ਹੋਣ ਅਤੇ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਸੰਗਰੂਰ ਦੇ ਰੈਸਚ ਹਾਊਸ ਵਿਖੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ।
‘ਆਪ’ ਵਫਦ ਨੇ ਡੀਜੀਪੀ ਪੰਜਾਬ ਨੂੰ ਵੀਡਿਓ ਕਲਿਪਿੰਗ ਅਤੇ ਸਬੂਤ ਸੌਂਪਦੇ ਹੋਏ ਰਾਜਾ ਅਤੇ ਉਸਦੇ ਸਾਥੀਆਂ ਨੂੰ ਤੁਰੰਤ ਗਿਰਫਤਾਰ ਕਰਨ ਅਤੇ ਇਸ ਘਟਨਾ ‘ਚ ਸ਼ਾਮਲ ਦੋਸ਼ੀ ਪੁਲਿਸ ਕਰਮਚਾਰੀ ਦਰਸ਼ਨ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।

ਜਿਸ ‘ਤੇ ਗੌਰ ਕਰਦੇ ਹੋਏ ਡੀਜੀਪੀ ਪੰਜਾਬ ਨੇ ਮਾਮਲਾ ਇਨਵੈਸਟੀਗੈਸ਼ਨ ਆਫ ਬਿਊਰੋ ਨੂੰ ਅਗਲੇਰੀ ਜਾਂਚ ‘ਤੇ ਕਾਰਵਾਈ ਲਈ ਸੌਂਪ ਦਿੱਤਾ ਗਿਆ ਅਤੇ ਦੋਸ਼ੀਆਂ ਨੂੰ ਜਲਦੀ ਗਿਰਫਤਾਰ ਕਰਨ ਦਾ ਭਰੋਸਾ ਦਿੱਤਾ।

You might also like

Comments are closed.