North India Times
hp_govt_corona_ad

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਟਾਲਾ ਕਤਲ ਕਾਂਡ ਵਿਚ ਰਾਜਨੀਤੀ ਕਰਨ ਤੇ ਅਕਾਲੀ ਲੀਡਰਸਿਪ ਦੀ ਕੀਤੀ ਨਿੰਦਿਆ

ਕਾਂਗਰਸ ਅੱਜ ਸੂਬੇ ਭਰ ਵਿਚ ਬਲਾਕ ਪੱਧਰ ਤੇ ਮੋਦੀ ਸਰਕਾਰ ਖ਼ਿਲਾਫ਼ ਕਰੇਗੀ ਵਿਰੋਧ ਪ੍ਰਦਰਸ਼ਨ

ਸੁਨੀਲ ਜਾਖੜ ਨੇ ਪਾਰਟੀ ਦੇ ਵਰਕਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਸੋਮਵਾਰ ਨੂੰ ਧਰਨੇ ਵਿਚ ਲੋੜੀਂਦੀ ਸ਼ਮੂਲੀਅਤ ਜ਼ਰੂਰ ਕਰਨ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਕਾਰਨ ਦੇਸ਼ ਵਿਚ ਆਰਥਿਕ ਮੰਦੀ ਛਾਈ ਹੋਈ ਹੈ। ਉਨਾਂ ਕਿਹਾ ਕਿ ਵਧੀ ਮਹਿੰਗਾਈ ਕਾਰਨ ਲੋਕਾਂ ਲਈ ਰਸੋਈ ਲਈ ਜ਼ਰੂਰੀ ਵਸਤੂਆਂ ਜਿਵੇਂ ਇਕ ਕਿਲੋ ਪਿਆਜ਼ ਤੇ ਟਮਾਟਰ ਖਰੀਦਣਾ ਵੀ ਬਹੁਤ ਔਖਾ ਹੋ ਗਿਆ ਹੈ

ਕਾਂਗਰਸ ਪਾਰਟੀ ਵਲੋਂ ਅੱਜ 25 ਨਵੰਬਰ ਨੂੰ ਸੂਬੇ ਭਰ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਬਲਾਕ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸੇ ਮਹੀਨੇ ਜ਼ਿਲਾ ਹੈੱਡ ਕੁਆਰਟਰਾਂ ਤੇ ਮਹਿੰਗਾਈ ਨਾਲ ਜੁੜੇ ਮੁੱਦਿਆਂ, ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਕੀਤੇ ਇਨਕਾਰ ਅਤੇ ਦੇਸ਼ ਭਰ ਵਿਚ ਛਾਈ ਮੰਦੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਵਰਕਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਸੋਮਵਾਰ ਨੂੰ ਧਰਨੇ ਵਿਚ ਲੋੜੀਂਦੀ ਸ਼ਮੂਲੀਅਤ ਜ਼ਰੂਰ ਕਰਨ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਕਾਰਨ ਦੇਸ਼ ਵਿਚ ਆਰਥਿਕ ਮੰਦੀ ਛਾਈ ਹੋਈ ਹੈ। ਉਨਾਂ ਕਿਹਾ ਕਿ ਵਧੀ ਮਹਿੰਗਾਈ ਕਾਰਨ ਲੋਕਾਂ ਲਈ ਰਸੋਈ ਲਈ ਜ਼ਰੂਰੀ ਵਸਤੂਆਂ ਜਿਵੇਂ ਇਕ ਕਿਲੋ ਪਿਆਜ਼ ਤੇ ਟਮਾਟਰ ਖਰੀਦਣਾ ਵੀ ਬਹੁਤ ਔਖਾ ਹੋ ਗਿਆ ਹੈ।

ਦੇਸ਼ ਵਿਚ ਪੈਦਾ ਹੋਈ ਸਥਿਤੀ ਤੇ ਆਰਥਿਕ ਮੰਦੀ ਕਾਰਨ ਹਫ਼ਤੇ ਵਿਚ ਘੱਟੋ ਘੱਟ ਦੋ ਦਿਨ ਉਦਯੋਗ ਮਜਬੂਰੀ ਵੱਸ ਬੰਦ ਕਰਨੇ ਪੈ ਰਹੇ ਹਨ। ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਹ ਵਿਹਲੇ ਘੁੰਮ ਰਹੇ ਹਨ, ਜਿਸ ਕਾਰਨ ਉਨਾਂ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀਐਸਟੀ ਦਾ ਹਿੱਸਾ ਪੰਜਾਬ ਅਤੇ ਹੋਰ ਰਾਜਾਂ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੇ ਹਾਲਾਤ ਹੋਰ ਵੀ ਮੰਦੇ ਹੋ ਰਹੇ ਹਨ।

ਬਟਾਲਾ ਵਿਚ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਬਾਰੇ ਬੋਲਦਿਆਂ ਪ੍ਰਦੇਸ ਪ੍ਰਧਾਨ ਜਾਖੜ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਘਟਨਾ ਸੀ। ਉਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨਾਂ ਕਿਹਾ ਕਿ ਇਸ ਕੇਸ ਵਿਚ ਧਾਰਾ 302 ਆਈਪੀਸੀ ਅਤੇ ਆਰਮ ਐਕਟ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ ਤੇ ਇਸ ਦੀ ਮੁੱਢਲੀ ਜਾਂਚ ਵਿਚ ਜ਼ਿਲਾ ਪੁਲੀਸ ਨੇ ਇਸ ਘਟਨਾ ਵਿੱਚ ਕਿਸੇ ਵੀ ਤਰਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨੂੰ ਨਕਾਰ ਦਿੱਤਾ ਸੀ। ਉਨਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਅਕਾਲੀ ਦਲ ਦੇ ਆਗੂ ਅਜਿਹੇ ਅਪਰਾਧ ਤੇ ਵੀ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਦਾ ਵਿਸ਼ਵਾਸ ਗਵਾ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਗਲਤ ਤੇ ਝੂਠੇ ਮੁੱਦਿਆਂ ਤੇ ਰਾਜਨੀਤੀ ਕਰਦਾ ਰਿਹਾ ਹੈ।

ਅਕਾਲੀ ਦਲ ਵਲੋਂ ਪਿਛਲੀ ਆਪਣੀ ਸਰਕਾਰ ਦੌਰਾਨ ਬਰਗਾੜੀ ਕਾਂਡ ਤੇ ਆਪਣੀ ਚਮੜੀ ਬਚਾਉਣ ਲਈ ਸੰਬੰਧਿਤ ਕੇਸ ਸੀਬੀਆਈ ਕੋਲ ਭੇਜਿਆ ਗਿਆ ਸੀ। ਇਸ ਤੋਂ ਬਿਨਾਂ ਆਪਣੇ ਆਗੂਆਂ ਨੂੰ ਬਚਾਉਣ ਲਈ ਹੀ ਪਿੱਛਲੀ ਸਰਕਾਰ ਨੇ ਕੁਝ ਮਾਮਲੇ ਈ ਡੀ ਨੂੰ ਭੇਜੇ ਸਨ। ਉਨਾਂ ਅਕਾਲੀ ਦਲ ਦੇ ਲੀਡਰਾਂ ਨੂੰ ਚੇਤੇ ਕਰਵਾਇਆ ਕਿ ਅਕਾਲੀ ਦਲ ਦੀ ਪਿੱਛਲੀ ਸਰਕਾਰ ਵਲੋਂ ਸੂਬੇ ਵਿਚ ਕਰੀਬ 4500 ਝੂਠੇ ਕੇਸ ਲੋਕਾਂ ਤੇ ਦਰਜ ਕਰਵਾਏ ਗਏ ਸਨ, ਜਿਨਾਂ ਨੂੰ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਵੱਲੋਂ ਨਬੇੜਿਆ ਗਿਆ ਹੈ। ਉਨਾਂ ਕਿਹਾ ਕਿ ਅਕਾਲੀ ਬੇਤੁਕੀਆਂ ਗੱਲਾਂ ਕਰਕੇ ਮੁੜ ਆਪਣੇ ਪੈਰ ਜਮਾਉਣ ਲਈ ਚਾਲਾਂ ਚੱਲ ਰਹੇ ਹਨ, ਪਰ ਸੂਬੇ ਦੇ ਲੋਕ ਇਨਾਂ ਦੀਆਂ ਚਾਲਾਂ ਤੋਂ ਭਲੀ ਭਾਂਤ ਜਾਣੂੰ ਹਨ ਤੇ ਲੋਕਾਂ ਨੂੰ ਅਕਾਲੀ ਹੁਣ ਗੁੰਮਰਾਹ ਨਹੀਂ ਕਰ ਸਕਦੇ।

Leave A Reply

Your email address will not be published.